section 10
Amount payable for surplus area
The Punjab Land Reforms Act, 1972Civil197221 sections
Statutory text
10. (1) ਕਲੈਕਟਰ ਜਾਂ ਰਾਜ ਸਰਕਾਰ ਦੁਆਰਾ ਇਸ ਨਮਿਤ ਅਖਤਿਆਰਤ ਅਫ਼ਸਰ ਉਸ ਭੌਂ ਲਈ ਜੋ ਧਾਰਾ 8 ਅਧੀਨ ਰਾਜ ਸਰਕਾਰ ਵਿੱਚ ਨਿਹਿਤ ਹੋ ਗਈ ਹੈ, ਅਦਾ ਕੀਤੀ ਜਾਣ ਵਾਲੀ ਰਕਮ, ਇਸ ਤੋਂ ਪਿੱਛੋਂ ਦਿੱਤੇ ਸਿਧਾਂਤਾਂ ਦੀ ਅਨੁਸਾਰਤਾ ਵਿੱਚ ਤੈਅ ਕਰੇਗਾ, ਅਰਥਾਤ :, (i) ਭੌਂ ਦੇ ਪਹਿਲੇ ਤਿੰਨ ਹੈਕਟਰਾਂ ਲਈ, ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਬਾਰਾਂ ਗੁਣਾ;
- (ii) ਭੌਂ ਦੇ ਅਗਲੇ ਤਿੰਨ ਹੈਕਟਰਾਂ ਲਈ, ਵੱਧ ਤੋਂ ਵੱਧ ਤਿੰਨ ਹਜ਼ਾਰ ਸੱਤ ਸੌ ਅਤੇ ਪੰਜਾਹ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਨੌਂ ਗੁਣਾ; ਅਤੇ
- (iii) ਬਾਕੀ ਦੀ ਭੌਂ ਲਈ, ਵੱਧ ਤੋਂ ਵੱਧ ਦੋ ਹਜ਼ਾਰ ਅਤੇ ਪੰਜ ਸੌ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਛੇ ਗੁਣਾ। ਵਿਆਖਿਆ :, ਇਸ ਉਪ-ਧਾਰਾ ਦੇ ਪ੍ਰਯੋਜਨਾਂ ਲਈ 'ਉਚਿਤ ਲਗਾਨ' ਦਾ ਮਤਲਬ ਹੋਵੇਗਾ, ਕਲੈਕਟਰ ਜਾਂ ਅਜਿਹੇ ਅਫ਼ਸਰ ਦੁਆਰਾ ਜੋ ਰਾਜ ਸਰਕਾਰ ਦੁਆਰਾ ਇਸ ਨਮਿਤ ਅਖਤਿਆਰਤ ਕੀਤਾ ਜਾਵੇ, ਭੌਂ ਦੀ ਮੁਕੱਰਰ ਤਰੀਕੇ ਨਾਲ ਤੈਅ ਕੀਤੀ ਕੁੱਲ ਉਪਜ ਦੇ ਇੱਕ ਬਟਾ ਪੰਜ ਦਾ ਮੁੱਲ ।
- (2) ਉਪ-ਧਾਰਾ (1) ਦੇ ਪ੍ਰਯੋਜਨਾਂ ਲਈ, ਕਲੈਕਟਰ ਜਾਂ ਅਜਿਹਾ ਅਫ਼ਸਰ ਜੋ ਰਾਜ ਸਰਕਾਰ ਦੁਆਰਾ ਅਖਤਿਆਰਤ ਕੀਤਾ ਜਾਵੇ, ਅਜਿਹੇ ਫਾਰਮ ਵਿਚ ਅਤੇ ਅਜਿਹੇ ਤਰੀਕੇ ਨਾਲ ਜੋ ਮੁਕੱਰਰ ਕੀਤਾ ਜਾਵੇ ਇਕ ਵਿਵਰਣ ਤਿਆਰ ਕਰੇਗਾ ਅਤੇ ਮੁਕੱਰਰ ਜ਼ਾਬਤੇ ਦੀ ਪੈਰਵੀ ਕਰਨ ਪਿੱਛੋਂ, ਭੌਂ ਵਿਚ ਹਿੱਤ ਰੱਖਣ ਵਾਲੇ ਵਿਅਕਤੀਆਂ ਵਿਚਕਾਰ, ਮੁਜ਼ਾਰਿਆਂ ਨੂੰ ਸ਼ਾਮਲ ਕਰਕੇ, ਰਕਮ ਦੀ ਹਿੱਸੇ-ਵੰਡ ਕਰੇਗਾ ।
- (3) ਜਿੱਥੇ ਕਿਸੇ ਵਿਅਕਤੀ ਦੇ ਵਾਧਰ ਰਕਬੇ ਵਿੱਚ ਰਹਿਣਦਾਰ ਦੇ ਅਧਿਕਾਰ ਰਾਜ ਸਰਕਾਰ ਵਿੱਚ ਨਿਹਿਤ ਹੋ ਗਏ ਹਨ, ਉਥੇ ਰਹਿਣਦਾਰ ਨੂੰ ਅਦਾਇਗੀਯੋਗ ਰਕਮ, ਜਾਂ ਤਾਂ ਰਹਿਣਦਾਰ ਨੂੰ ਦੇਣਯੋਗ ਰਹਿਨਧਨ ਜਾਂ ਇਸ ਧਾਰਾ ਅਧੀਨ ਅਦਾਇਗੀਯੋਗ ਰਕਮ, ਇਨ੍ਹਾਂ ਵਿਚੋਂ ਜੋ ਵੀ ਘੱਟ ਹੋਵੇ, ਹੋਵੇਗੀ ।
- (4) ਰਕਮ ਜਾਂ ਤਾਂ ਇਕ ਮੁਸ਼ਤ ਜਾਂ ਵੱਧ ਤੋਂ ਵੱਧ ਪੰਦਰਾਂ ਤਿਮਾਹੀ ਕਿਸ਼ਤਾਂ ਵਿੱਚ ਮੁਕੱਰਰ ਤਰੀਕੇ ਨਾਲ ਅਦਾਇਗੀਯੋਗ ਹੋਵੇਗੀ : ਪਰੰਤੂ ਰਕਮ, ਪ੍ਰਥਮੇ ਸਰਕਾਰ ਨੂੰ ਦੇਣਯੋਗ ਰਕਮਾਂ ਦਾ ਭੁਗਤਾਨ ਕਰਨ ਲਈ, ਦੂਜੇ ਸੁਰੱਖਿਅਤ ਲੈਣਦਾਰਾਂ ਦੇ ਕਲੇਮਾਂ ਦੀ ਪੂਰਤੀ ਅਤੇ ਤਦ ਹੋਰ ਕਲੇਮਦਾਰਾਂ ਨੂੰ ਦੇਣਯੋਗ ਰਕਮਾਂ ਅਦਾ ਕਰਨ ਲਈ ਵਰਤੀ ਜਾਵੇਗੀ ।
Study data processing for this section.
PDF: pending for this language.