Bare Act
The Punjab Land Reforms Act, 1972
6. Collection of information where declaration is not furnished
6. ਜੇ ਕੋਈ ਵਿਅਕਤੀ ਧਾਰਾ 5 ਦੇ ਉਪਬੰਧਾਂ ਦੀ ਅਨੁਸਾਰਤਾ ਵਿੱਚ ਐਲਾਨਨਾਮਾ ਦੇਣ ਵਿੱਚ ਅਸਫਲ ਰਹਿੰਦਾ ਹੈ, ਤਾਂ ਕਲੈਕਟਰ ਲੋੜੀਂਦੀ ਜਾਣਕਾਰੀ ਮੁਕੱਰਰ ਤਰੀਕੇ ਨਾਲ ਹਾਸਲ ਕਰੇਗਾ।
7. Determination of permissible and surplus areas
7. (1) ਧਾਰਾ 5 ਅਧੀਨ ਦਿੱਤੇ ਐਲਾਨਨਾਮੇ ਵਿਚ ਦਿੱਤੀ ਜਾਣਕਾਰੀ ਜਾਂ, ਜਿਹੀ ਕਿ ਸੂਰਤ ਹੋਵੇ, ਧਾਰਾ 6 ਅਧੀਨ ਹਾਸਲ ਕੀਤੀ ਜਾਣਕਾਰੀ ਦੇ ਅਧਾਰ ਤੇ ਅਤੇ ਅਜਿਹੀ ਜਾਂਚ ਕਰਨ ਪਿੱਛੋਂ, ਜੋ ਕਲੈਕਟਰ ਠੀਕ ਸਮਝੇ, ਉਹ ਭੋਂ-ਮਾਲਕ ਜਾਂ, ਜਿਹੀ ਕਿ ਸੂਰਤ ਹੋਵੇ, ਮੁਜ਼ਾਰੇ ਦਾ ਇਜਾਜ਼ਤੀ ਰਕਬਾ ਅਤੇ ਵਾਧਰ ਰਕਬਾ ਹੁਕਮ ਦੁਆਰਾ ਤੈਅ ਕਰੇਗਾ।
- (2) ਜੇ ਕੋਈ ਵਿਅਕਤੀ ਜਿਸ ਦਾ ਹਵਾਲਾ ਧਾਰਾ 5 ਦੀ ਉਪ-ਧਾਰਾ (1) ਵਿੱਚ ਦਿੱਤਾ ਗਿਆ ਹੈ ਐਲਾਨਨਾਮਾ ਦੇਣ ਵਿੱਚ ਅਸਫਲ ਰਹੇਗਾ, ਜਾਂ ਅਜਿਹਾ ਐਲਾਨਨਾਮਾ ਦਾਖਲ ਕਰੇਗਾ ਜਿਸ ਵਿੱਚ ਝੂਠੀ ਜਾਣਕਾਰੀ ਦਰਜ ਹੋਵੇ ਜਾਂ ਜਿਸ ਦਾ ਝੂਠਾ ਹੋਣਾ ਉਹ ਜਾਣਦਾ ਹੋਵੇ ਜਾਂ ਝੂਠ ਹੋਣ ਦੇ ਵਿਸ਼ਵਾਸ ਦਾ ਕਾਰਨ ਰੱਖਦਾ ਹੋਵੇ ਜਾਂ ਜਿਸ ਦੇ ਸੱਚੇ ਹੋਣ ਦਾ ਉਸ ਨੂੰ ਵਿਸ਼ਵਾਸ ਨ ਹੋਵੇ, ਉਹ ਕੈਦ ਨਾਲ, ਜੋ ਦੋ ਸਾਲ ਤੱਕ ਦੀ ਹੋ ਸਕੇਗੀ, ਜਾਂ ਜੁਰਮਾਨੇ ਨਾਲ ਜੋ ਦੋ ਹਜ਼ਾਰ ਰੁਪਏ ਤੱਕ ਹੋ ਸਕੇਗਾ, ਜਾਂ ਦੋਹਾਂ ਨਾਲ ਸਜ਼ਾ ਦਿੱਤੇ ਜਾਣ ਯੋਗ ਹੋਵੇਗਾ।
- (3) x x x
- (4) ਕਿਸੇ ਵਿਅਕਤੀ ਦਾ ਵਾਧਰ ਰਕਬਾ ਤੈਅ ਕਰਨ ਦੇ ਪ੍ਰਯੋਜਨ ਲਈ, (i) ਕਿਸੇ ਅਦਾਲਤ ਜਾਂ ਹੋਰ ਅਥਾਰਿਟੀ ਦਾ ਕੋਈ ਨਿਰਣਾ, ਡਿਗਰੀ ਜਾਂ ਹੁਕਮ ਜੋ ਨਿਯਤ ਦਿਨ ਨੂੰ ਜਾਂ ਤੋਂ ਪਿੱਛੋਂ ਹਾਸਲ ਕੀਤਾ ਗਿਆ ਹੈ ਅਤੇ ਜਿਸ ਦਾ ਪ੍ਰਭਾਵ ਅਜਿਹੇ ਵਿਅਕਤੀ ਦੇ ਵਾਧਰ ਰਕਬੇ ਨੂੰ ਘੱਟ ਕਰਨ ਦਾ ਹੈ ;
- (ii) ਕੋਈ ਮੁਜ਼ਾਰਗੀ ਭੋਂ ਜੋ ਨਿਯਤ ਦਿਨ ਨੂੰ ਜਾਂ ਤੋਂ ਪਿੱਛੋਂ ਕਿਸੇ ਅਜਿਹੀ ਭੋਂ ਵਿੱਚ ਸਿਰਜਤ ਕੀਤੀ ਗਈ ਹੈ, ਜਿਸ ਨੂੰ ਪੰਜਾਬ ਕਾਨੂੰਨ, ਪੈਪਸੂ ਕਾਨੂੰਨ ਜਾਂ ਇਸ ਐਕਟ ਅਧੀਨ ਅਜਿਹੇ ਵਿਅਕਤੀ ਦਾ ਵਾਧਰ ਰਕਬਾ ਐਲਾਨ ਕੀਤਾ ਜਾ ਚੁੱਕਿਆ ਹੈ ਜਾਂ ਕੀਤਾ ਜਾ ਸਕਦਾ ਸੀ ; ਅੱਖੋਂ ਉਹਲੇ ਕਰ ਦਿੱਤੀ ਜਾਵੇਗੀ।
8. Vesting of surplus area
(1) Notwithstanding anything to the contrary contained in any law, custom or usage for the time being in force, the surplus area of a landowner or tenant shall, on the date on which possession thereof is taken by or on behalf of the State Government, vest in the State Government free from all encumbrances. (2) The State Government shall, for taking possession of the surplus area, be entitled to use such force as may be necessary. (3) After the vesting of the surplus area in the State Government, the landowner or the tenant, as the case may be, shall not be entitled to receive any rent in respect of the surplus area, and any person in possession of such area shall be liable to pay to the State Government for the period he is in possession of such area, such amount as would have been payable as rent had such area not vested in the State Government. (4) The State Government shall not be liable to pay any tax or cess or any other due in respect of the surplus area for the period from the date of vesting till the date of taking possession thereof. (5) If any person is in possession of the surplus area on the date of its vesting in the State Government, he shall, unless he is evicted therefrom in accordance with the provisions of this Act or any other law, be deemed to be a tenant under the State Government on such terms and conditions as may be prescribed. (6) The provisions of sub-section (4) of section 7 shall apply mutatis mutandis to the surplus area vested in the State Government. (7) If the surplus area of a landowner or a tenant includes any building or structure, the State Government shall, except where the building or structure is necessary for the purpose of the surplus area, leave the same with the landowner or the tenant, as the case may be, along with such area as may be necessary for the enjoyment thereof. (8) (a) In this section, "land" means the land as defined in the Punjab Tenants (Security of Tenures) Act, 1953 and the Pepsu Tenancy and Agricultural Lands Act, 1955, and includes the land as defined in the Punjab Land Reforms Act, 1972 (hereinafter referred to as the Act).
9. Power to take possession of surplus area
9. (1) ਜਦ ਕੋਈ ਰਕਬਾ, ਪੰਜਾਬ ਕਾਨੂੰਨ ਜਾਂ ਪੈਪਸੂ ਕਾਨੂੰਨ ਅਧੀਨ ਵਾਧਰ ਹੋ ਗਿਆ ਹੈ ਜਾਂ ਇਸ ਐਕਟ ਅਧੀਨ ਵਾਧਰ ਹੋ ਜਾਂਦਾ ਹੈ, ਤਦ ਉਸ ਪਿੱਛੋਂ ਕਲੈਕਟਰ, ਭੋਂ-ਮਾਲਕ ਜਾਂ ਮੁਜ਼ਾਰੇ ਜਾਂ ਕਿਸੇ ਹੋਰ ਅਜਿਹੇ ਵਿਅਕਤੀ ਨੂੰ ਜਿਸ ਦਾ ਅਜਿਹੇ ਰਕਬੇ ਤੇ ਕਬਜ਼ਾ ਹੈ, ਲਿਖਤੀ ਹੁਕਮ ਦੁਆਰਾ ਨਿਦੇਸ਼ ਦੇ ਸਕੇਗਾ ਕਿ ਅਜਿਹੇ ਹੁਕਮ ਦੀ ਤਾਮੀਲ ਦੇ ਦਸ ਦਿਨਾਂ ਦੇ ਅੰਦਰ, ਉਸ ਦਾ ਕਬਜ਼ਾ ਅਜਿਹੇ ਵਿਅਕਤੀ ਦੇ ਹਵਾਲੇ ਕਰ ਦੇਵੇ ਜੋ ਹੁਕਮ ਵਿੱਚ ਉਲਿਖਤ ਕੀਤਾ ਜਾਵੇ ।
- (2) ਜੇ ਭੋਂ-ਮਾਲਕ ਜਾਂ ਮੁਜ਼ਾਰਾ ਜਾਂ ਕੋਈ ਹੋਰ ਵਿਅਕਤੀ ਜਿਸ ਦੇ ਕਬਜ਼ੇ ਵਿੱਚ ਅਜਿਹਾ ਰਕਬਾ ਹੈ, ਉਪ-ਧਾਰਾ (1) ਅਧੀਨ ਕੀਤੇ ਹੁਕਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ ਜਾਂ ਯੋਗ ਕਾਰਨ ਤੋਂ ਬਿਨਾਂ ਅਸਫ਼ਲ ਰਹਿੰਦਾ ਹੈ, ਤਾਂ ਕਲੈਕਟਰ ਉਸ ਰਕਬੇ ਦਾ ਕਬਜ਼ਾ ਲੈ ਸਕੇਗਾ ਅਤੇ ਉਸ ਪ੍ਰਯੋਜਨ ਲਈ ਅਜਿਹਾ ਬਲ ਵਰਤ ਸਕੇਗਾ ਜੋ ਜ਼ਰੂਰੀ ਹੋਵੇ।
10. Amount payable for surplus area
10. (1) ਕਲੈਕਟਰ ਜਾਂ ਰਾਜ ਸਰਕਾਰ ਦੁਆਰਾ ਇਸ ਨਮਿਤ ਅਖਤਿਆਰਤ ਅਫ਼ਸਰ ਉਸ ਭੌਂ ਲਈ ਜੋ ਧਾਰਾ 8 ਅਧੀਨ ਰਾਜ ਸਰਕਾਰ ਵਿੱਚ ਨਿਹਿਤ ਹੋ ਗਈ ਹੈ, ਅਦਾ ਕੀਤੀ ਜਾਣ ਵਾਲੀ ਰਕਮ, ਇਸ ਤੋਂ ਪਿੱਛੋਂ ਦਿੱਤੇ ਸਿਧਾਂਤਾਂ ਦੀ ਅਨੁਸਾਰਤਾ ਵਿੱਚ ਤੈਅ ਕਰੇਗਾ, ਅਰਥਾਤ :, (i) ਭੌਂ ਦੇ ਪਹਿਲੇ ਤਿੰਨ ਹੈਕਟਰਾਂ ਲਈ, ਵੱਧ ਤੋਂ ਵੱਧ ਪੰਜ ਹਜ਼ਾਰ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਬਾਰਾਂ ਗੁਣਾ;
- (ii) ਭੌਂ ਦੇ ਅਗਲੇ ਤਿੰਨ ਹੈਕਟਰਾਂ ਲਈ, ਵੱਧ ਤੋਂ ਵੱਧ ਤਿੰਨ ਹਜ਼ਾਰ ਸੱਤ ਸੌ ਅਤੇ ਪੰਜਾਹ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਨੌਂ ਗੁਣਾ; ਅਤੇ
- (iii) ਬਾਕੀ ਦੀ ਭੌਂ ਲਈ, ਵੱਧ ਤੋਂ ਵੱਧ ਦੋ ਹਜ਼ਾਰ ਅਤੇ ਪੰਜ ਸੌ ਰੁਪਏ ਪ੍ਰਤੀ ਹੈਕਟਰ ਦੇ ਤਾਬੇ, ਉਚਿਤ ਲਗਾਨ ਦਾ ਛੇ ਗੁਣਾ। ਵਿਆਖਿਆ :, ਇਸ ਉਪ-ਧਾਰਾ ਦੇ ਪ੍ਰਯੋਜਨਾਂ ਲਈ 'ਉਚਿਤ ਲਗਾਨ' ਦਾ ਮਤਲਬ ਹੋਵੇਗਾ, ਕਲੈਕਟਰ ਜਾਂ ਅਜਿਹੇ ਅਫ਼ਸਰ ਦੁਆਰਾ ਜੋ ਰਾਜ ਸਰਕਾਰ ਦੁਆਰਾ ਇਸ ਨਮਿਤ ਅਖਤਿਆਰਤ ਕੀਤਾ ਜਾਵੇ, ਭੌਂ ਦੀ ਮੁਕੱਰਰ ਤਰੀਕੇ ਨਾਲ ਤੈਅ ਕੀਤੀ ਕੁੱਲ ਉਪਜ ਦੇ ਇੱਕ ਬਟਾ ਪੰਜ ਦਾ ਮੁੱਲ ।
- (2) ਉਪ-ਧਾਰਾ (1) ਦੇ ਪ੍ਰਯੋਜਨਾਂ ਲਈ, ਕਲੈਕਟਰ ਜਾਂ ਅਜਿਹਾ ਅਫ਼ਸਰ ਜੋ ਰਾਜ ਸਰਕਾਰ ਦੁਆਰਾ ਅਖਤਿਆਰਤ ਕੀਤਾ ਜਾਵੇ, ਅਜਿਹੇ ਫਾਰਮ ਵਿਚ ਅਤੇ ਅਜਿਹੇ ਤਰੀਕੇ ਨਾਲ ਜੋ ਮੁਕੱਰਰ ਕੀਤਾ ਜਾਵੇ ਇਕ ਵਿਵਰਣ ਤਿਆਰ ਕਰੇਗਾ ਅਤੇ ਮੁਕੱਰਰ ਜ਼ਾਬਤੇ ਦੀ ਪੈਰਵੀ ਕਰਨ ਪਿੱਛੋਂ, ਭੌਂ ਵਿਚ ਹਿੱਤ ਰੱਖਣ ਵਾਲੇ ਵਿਅਕਤੀਆਂ ਵਿਚਕਾਰ, ਮੁਜ਼ਾਰਿਆਂ ਨੂੰ ਸ਼ਾਮਲ ਕਰਕੇ, ਰਕਮ ਦੀ ਹਿੱਸੇ-ਵੰਡ ਕਰੇਗਾ ।
- (3) ਜਿੱਥੇ ਕਿਸੇ ਵਿਅਕਤੀ ਦੇ ਵਾਧਰ ਰਕਬੇ ਵਿੱਚ ਰਹਿਣਦਾਰ ਦੇ ਅਧਿਕਾਰ ਰਾਜ ਸਰਕਾਰ ਵਿੱਚ ਨਿਹਿਤ ਹੋ ਗਏ ਹਨ, ਉਥੇ ਰਹਿਣਦਾਰ ਨੂੰ ਅਦਾਇਗੀਯੋਗ ਰਕਮ, ਜਾਂ ਤਾਂ ਰਹਿਣਦਾਰ ਨੂੰ ਦੇਣਯੋਗ ਰਹਿਨਧਨ ਜਾਂ ਇਸ ਧਾਰਾ ਅਧੀਨ ਅਦਾਇਗੀਯੋਗ ਰਕਮ, ਇਨ੍ਹਾਂ ਵਿਚੋਂ ਜੋ ਵੀ ਘੱਟ ਹੋਵੇ, ਹੋਵੇਗੀ ।
- (4) ਰਕਮ ਜਾਂ ਤਾਂ ਇਕ ਮੁਸ਼ਤ ਜਾਂ ਵੱਧ ਤੋਂ ਵੱਧ ਪੰਦਰਾਂ ਤਿਮਾਹੀ ਕਿਸ਼ਤਾਂ ਵਿੱਚ ਮੁਕੱਰਰ ਤਰੀਕੇ ਨਾਲ ਅਦਾਇਗੀਯੋਗ ਹੋਵੇਗੀ : ਪਰੰਤੂ ਰਕਮ, ਪ੍ਰਥਮੇ ਸਰਕਾਰ ਨੂੰ ਦੇਣਯੋਗ ਰਕਮਾਂ ਦਾ ਭੁਗਤਾਨ ਕਰਨ ਲਈ, ਦੂਜੇ ਸੁਰੱਖਿਅਤ ਲੈਣਦਾਰਾਂ ਦੇ ਕਲੇਮਾਂ ਦੀ ਪੂਰਤੀ ਅਤੇ ਤਦ ਹੋਰ ਕਲੇਮਦਾਰਾਂ ਨੂੰ ਦੇਣਯੋਗ ਰਕਮਾਂ ਅਦਾ ਕਰਨ ਲਈ ਵਰਤੀ ਜਾਵੇਗੀ ।
12. Bar on future acquisition of land in excess of permissible area
12. (1) ਕਿਸੇ ਕਾਨੂੰਨ, ਰਿਵਾਜ, ਪ੍ਰਥਾ, ਮੁਆਹਿਦੇ ਜਾਂ ਕਰਾਰ ਵਿੱਚ ਇਸ ਦੇ ਉਲਟ ਕਿਸੇ ਗੱਲ ਦੇ ਹੁੰਦਿਆਂ ਹੋਇਆਂ ਵੀ, ਇਸ ਐਕਟ ਦੇ ਅਰੰਭ ਤੋਂ ਅਤੇ ਪਿਛੋਂ ਕੋਈ ਵਿਅਕਤੀ, ਚਾਹੇ ਭਾਵੇਂ ਮਾਲਕ ਵਜੋਂ ਜਾਂ ਮੁਜ਼ਾਰੇ ਵਜੋਂ, ਇੰਤਕਾਲ, ਵਟਾਂਦਰੇ, ਪੱਟੇ, ਕਰਾਰ ਜਾਂ ਤਮਲੀਕ-ਨਾਮੇ ਦੁਆਰਾ ਕੋਈ ਭੋਂ ਅਰਜਤ ਨਹੀਂ ਕਰੇਗਾ ਨਾ ਰੱਖੇਗਾ, ਜੋ ਪਹਿਲਾਂ ਹੀ ਉਸ ਦੀ ਮਲਕੀਅਤ ਅਧੀਨ ਜਾਂ ਧਾਰਨ ਕੀਤੀ ਭੋਂ ਸਹਿਤ ਜਾਂ ਤੋਂ ਬਿਨਾਂ ਕੁੱਲ ਮਿਲਾ ਕੇ ਇਜਾਜ਼ਤੀ ਰਕਬੇ ਤੋਂ ਵੱਧ ਹੋਵੇ :
ਪਰੰਤੂ ਇਸ ਧਾਰਾ ਦੀ ਕੋਈ ਗੱਲ ਸਹਿਕਾਰੀ ਸਭਾ ਦੁਆਰਾ ਧਾਰਨ ਕੀਤੀ ਭੋਂ ਨੂੰ ਲਾਗੂ ਨਹੀਂ ਹੋਵੇਗੀ ਜੇ ਸਭਾ ਦੇ ਵਿਅਕਤੀਗਤ ਮੈਂਬਰ ਦੀ ਮਲਕੀਅਤ ਅਧੀਨ ਜਾਂ ਦੁਆਰਾ ਧਾਰਨ ਕੀਤੀ ਭੋਂ, ਅਜਿਹੀ ਸਭਾ ਦੁਆਰਾ ਧਾਰਨ ਕੀਤੀ ਭੋਂ ਵਿੱਚ ਉਸ ਦੇ ਹਿੱਸੇ ਸਮੇਤ ਇਜਾਜ਼ਤੀ ਰਕਬੇ ਤੋਂ ਨਹੀਂ ਵਧਦੀ।
- (2) ਉਪ-ਧਾਰਾ (1) ਦੇ ਉਪਬੰਧਾਂ ਦੀ ਉਲੰਘਣਾ ਵਿੱਚ ਕੀਤਾ ਕੋਈ ਇੰਤਕਾਲ, ਵਟਾਂਦਰਾ, ਪੱਟਾ, ਕਰਾਰ ਜਾਂ ਤਮਲੀਕ-ਨਾਮਾ ਬਾਤਲ ਅਤੇ ਸੁੰਨ ਹੋਵੇਗਾ।
13. Power to separate share of landowners in joint lands
13. (1) ਜਿੱਥੇ ਕੋਈ ਵਿਅਕਤੀ ਹੋਰ ਵਿਅਕਤੀਆਂ ਨਾਲ ਸੰਯੁਕਤ ਤੌਰ ਤੇ ਭੌਂ ਦਾ ਮਾਲਕ ਹੈ ਅਤੇ ਉਸ ਦਾ ਅਜਿਹੀ ਭੌਂ ਵਿੱਚ ਹਿੱਸਾ ਜਾਂ ਹਿੱਸੇ ਦਾ ਕੋਈ ਭਾਗ ਵਾਧਰ ਰਕਬੇ ਵਜੋਂ ਐਲਾਨਿਆ ਜਾ ਚੁੱਕਾ ਹੈ ਜਾਂ ਐਲਾਨਿਆ ਜਾਂਦਾ ਹੈ, ਉਥੇ ਕਲੈਕਟਰ ਆਪਣੇ ਪ੍ਰਸਤਾਵ ਤੇ, ਸਰਸਰੀ ਜਾਂਚ ਪਿੱਛੋਂ ਅਤੇ ਅਜਿਹੇ ਵਿਅਕਤੀ ਨੂੰ ਸੁਣਵਾਈ ਦਾ ਅਵਸਰ ਦੇਣ ਪਿੱਛੋਂ, ਅਜਿਹੀ ਭੌਂ ਵਿੱਚੋਂ ਉਸ ਦਾ ਹਿੱਸਾ ਜਾਂ ਹੋਰ ਵਿਅਕਤੀਆਂ ਨਾਲ ਸੰਯੁਕਤ ਤੌਰ ਤੇ ਮਲਕੀਅਤ ਵਿਚਲੇ ਉਸ ਹਿੱਸੇ ਦੇ ਭਾਗ ਨੂੰ ਵੱਖ ਕਰ ਸਕੇਗਾ ।
- (2) ਜਿੱਥੇ ਕਿਸੇ ਵਿਅਕਤੀ ਦਾ ਵਾਧਰ ਰਕਬਾ ਐਲਾਨੇ ਜਾਣ ਤੋਂ ਪਿੱਛੋਂ ਅਤੇ ਉਸ ਦੀ ਵਰਤੋਂ ਕਰਨ ਤੋਂ ਪਹਿਲਾਂ, ਉਸ ਦੀ ਭੌਂ ਚੱਕਬੰਦੀ ਦੇ ਅਮਲ ਦੇ ਤਾਬੇ ਆ ਗਈ ਹੈ, ਉਥੇ ਕਲੈਕਟਰ ਅਜਿਹੇ ਵਿਅਕਤੀ ਨੂੰ ਚੱਕਬੰਦੀ ਤੋਂ ਪਿੱਛੋਂ ਪ੍ਰਾਪਤ ਹੋਈ ਭੌਂ ਦੇ ਰਕਬੇ ਵਿਚੋਂ ਵਾਧਰ ਰਕਬੇ ਨੂੰ ਉਪ-ਧਾਰਾ (1) ਵਿੱਚ ਹਵਾਲਾ ਦਿੱਤੇ ਤਰੀਕੇ ਨਾਲ ਵੱਖ ਕਰਨ ਲਈ ਵੀ ਸ਼ਕਤੀਵਾਨ ਹੋਵੇਗਾ ।
14. Exemption of lands belonging to religious or charitable institutions
14. ਕਿਸੇ ਅਦਾਲਤ ਜਾਂ ਅਥਾਰਿਟੀ ਦੇ ਕਿਸੇ ਨਿਰਨੇ, ਡਿਗਰੀ ਜਾਂ ਹੁਕਮ ਦੇ ਹੁੰਦਿਆਂ ਹੋਇਆਂ ਵੀ, ਇਸ ਅਧਿਆਏ ਦੇ ਉਪਬੰਧ ਅਜਿਹੀਆਂ ਭੋਆਂ ਨੂੰ ਲਾਗੂ ਨਹੀਂ ਹੋਣਗੇ ਜੋ ਲੋਕ ਪ੍ਰਕਿਰਤੀ ਦੇ ਕਿਸੇ ਅਜਿਹੇ ਧਾਰਮਕ ਜਾਂ ਦਾਨ-ਆਧਾਰੀ ਸੰਸਥਾ ਦੀਆਂ ਹਨ ਜੋ ਇਸ ਐਕਟ ਆਰੰਭ ਦੀ ਤਰੀਕ ਤੋਂ ਪਹਿਲਾਂ ਹੋਂਦ ਵਿਚ ਸੀ, ਪਰ ਉਹ ਮਹੰਤ, ਮੋਹਤਮਿਮ ਜਾਂ ਉਸ ਦੇ ਪ੍ਰਬੰਧਕ ਦੀਆਂ ਨਾ ਹੋਣ ;
ਪਰੰਤੂ ਇਸ ਵਿਚ ਉਲਿਖਤ ਛੋਟ ਕੇਵਲ ਉਸ ਸਮੇਂ ਤੱਕ ਮਿਲੇਗੀ ਜਦ ਤੱਕ ਭੋਂ ਜਾਂ ਉਸ ਤੋਂ ਹੋਈ ਆਮਦਨ ਅਜਿਹੀ ਸੰਸਥਾ ਦੇ ਉਲਿਖਤ ਪ੍ਰਯੋਜਨ ਲਈ ਵਰਤੀ ਜਾਂਦੀ ਹੈ ਅਤੇ ਅਜਿਹੀਆਂ ਭੋਆਂ ਦੇ ਪੱਟੇਦਾਰਾਂ ਨੂੰ ਮਿਲਣਯੋਗ ਨਹੀਂ ਹੋਵੇਗੀ।
ਵਿਆਖਿਆ., ਇਸ ਧਾਰਾ ਦੇ ਪ੍ਰਯੋਜਨ ਲਈ, ਧਾਰਮਕ ਜਾਂ ਦਾਨ-ਆਧਾਰੀ ਸੰਸਥਾ ਦਾ ਮਤਲਬ ਹੈ, (i) ਮੰਦਰ;
- (ii) ਗੁਰਦੁਆਰਾ ;
- (iii) ਗਊਸ਼ਾਲਾ;
- (iv) ਵਕਫ਼, ਜਿਵੇਂ ਉਸ ਦੀ ਪਰਿਭਾਸ਼ਾ ਵਕਫ਼ ਐਕਟ, 1954 (1954 ਦਾ ਸੰਸਦ ਐਕਟ 29) ਦੀ ਧਾਰਾ 3 ਦੇ ਖੰਡ (ii) ਵਿੱਚ ਕੀਤੀ ਗਈ ਹੈ, ਜਾਂ
- (v) ਲੋਕ ਪ੍ਰਕਿਰਤੀ ਦਾ ਕੋਈ ਹੋਰ ਧਾਰਮਕ ਅਸਥਾਨ ।
16. Vesting of surplus area
(1)... (2)... (3)... (4)... (5)... (6)...
17. Power to take possession
(1) The prescribed authority may, after the surplus area has been determined and the surplus area has vested in the State Government, take over the possession or control of such area. (2) The State Government may use or cause to be used the surplus area in such manner as may be prescribed.
18. Payment of amount for the land vesting in the State Government
(1) Notwithstanding anything contained in any law for the time being in force, there shall be paid * * * compensation for the land and for the standing crops, trees, wells and tube-wells, if any, which shall vest in the State Government under this Act, determined in the manner and in accordance with the principles specified in the Schedule. (i) In case of land where the landowner has not been receiving any rent or where such land is under self-cultivation, the amount shall be calculated as per the rates provided in the Schedule. (ii) In case of land where the landowner has been receiving rent, the amount shall be adjusted accordingly. (2) The amount shall be paid in the prescribed manner. (3) The amount determined under sub-section (2) shall be paid in the prescribed number of instalments. (4) Any person aggrieved by the amount so determined may within thirty days from the date of the order appeal to the prescribed authority. (5) If there is any dispute regarding the payment of the amount, the amount shall be deposited with the prescribed authority. (6) The amount shall be paid in accordance with the provisions of this section.
19. Disposal of surplus area
The surplus area acquired under this Act shall be at the disposal of the State Government, which may allot such land to landless persons or other eligible categories as per the rules made under this Act.
20. Exemption of certain lands
Certain lands as specified shall be exempt from the provisions of this Act.
21. Power to remove difficulties
(1) If any difficulty arises in giving effect to the provisions of this Act, the State Government may, by order, make such provisions or give such directions as appear to it to be necessary or expedient for removing the difficulty.
22. Power to make rules
(1) The State Government may, by notification in the Official Gazette, make rules for carrying out the purposes of this Act. (2) In particular and without prejudice to the generality of the foregoing powers, such rules may provide for all or any of the following matters: (a) the manner of determination of surplus area; (b) the manner of payment of compensation; (c) the manner of disposal of surplus area; and (d) any other matter which is required to be or may be prescribed.
23. Bar of jurisdiction
Save as otherwise expressly provided in this Act, no civil court shall have jurisdiction to entertain any suit or proceeding in respect of any matter which the prescribed authority or any other officer is empowered by or under this Act to determine.
24. Protection of action taken in good faith
No suit, prosecution or other legal proceeding shall lie against the State Government or any person for anything which is in good faith done or intended to be done under this Act.
25. Act to override other laws
The provisions of this Act shall have effect notwithstanding anything inconsistent therewith contained in any other law for the time being in force.
26. Special provisions for certain categories
(1) Special provisions as regards certain categories of landowners. (2) Provided that in case of any inconsistency, the rules made under this Act shall prevail.
27. Definitions
In this Act, unless the context otherwise requires,— (a) “land” includes... (b) “prescribed” means prescribed by rules made under this Act; (c) “tenant” has the same meaning as in the Punjab Tenancy Act, 1887...
28. Repeal and saving
28. (1) 'ਦ ਪੰਜਾਬ ਸਿਕਿਉਰਿਟੀ ਐਂਡ ਲੈਂਡ ਟੇਨਿਉਰਜ਼ ਐਕਟ, 1953' ਅਤੇ 'ਦ ਪੈਪਸੂ ਟੇਨੈਂਸੀ ਐਂਡ ਐਗਰੀਕਲਚਰਲ ਲੈਂਡਜ਼ ਐਕਟ, 1955' ਜਿੱਥੋਂ ਤੱਕ ਉਹ ਇਸ ਐਕਟ ਦੇ ਉਪਬੰਧਾਂ ਨਾਲ ਅਸੰਗਤ ਹਨ, ਇਸ ਦੁਆਰਾ ਨਿਰਸਤ ਕੀਤੇ ਜਾਂਦੇ ਹਨ ।
- (2) ਉਪ-ਧਾਰਾ (1) ਵਿੱਚ ਜ਼ਿਕਰ ਕੀਤੀਆਂ ਇਨੈਕਟਮੈਂਟਾਂ, ਜਿਨ੍ਹਾਂ ਦਾ ਇਸ ਤੋਂ ਪਿੱਛੋਂ ਉਕਤ ਇਨੈਕਟਮੈਂਟਾਂ ਵਜੋਂ ਹਵਾਲਾ ਦਿੱਤਾ ਗਿਆ ਹੈ, ਦਾ ਨਿਰਸਨ ਹੇਠ-ਲਿਖਿਆਂ ਤੇ ਪ੍ਰਭਾਵ ਨਹੀਂ ਪਾਵੇਗਾ, (i) ਇਸ ਐਕਟ ਦੇ ਅਰੰਭ ਤੋਂ ਤੁਰਤ ਪਹਿਲਾਂ, ਉਕਤ ਇਨੈਕਟਮੈਂਟਾਂ ਵਿੱਚੋਂ ਕਿਸੇ ਅਧੀਨ, ਵਾਧਰ ਰਕਬਾ ਤੈਅ ਕਰਨ ਲਈ ਲੰਬਿਤ ਕਾਰਵਾਈਆਂ, ਜੋ ਚਾਲੂ ਰੱਖੀਆਂ ਜਾਣਗੀਆਂ ਅਤੇ ਇਸ ਤਰ੍ਹਾਂ ਨਿਪਟਾਈਆਂ ਜਾਣਗੀਆਂ ਜਿਵੇਂ ਕਿ ਇਹ ਐਕਟ ਪਾਸ ਹੀ ਨਾ ਹੋਇਆ ਹੋਵੇ ਅਤੇ ਇਸ ਤਰ੍ਹਾਂ ਤੈਅ ਕੀਤਾ ਵਾਧਰ ਰਕਬਾ ਰਾਜ ਸਰਕਾਰ ਵਿੱਚ ਨਿਹਿਤ ਹੋ ਜਾਵੇਗਾ ਅਤੇ ਰਾਜ ਸਰਕਾਰ ਦੁਆਰਾ ਇਸ ਐਕਟ ਦੇ ਉਪਬੰਧਾਂ ਦੀ ਅਨੁਸਾਰਤਾ ਵਿੱਚ ਵਰਤੋਂ ਵਿੱਚ ਲਿਆਂਦਾ ਜਾਵੇਗਾ : ਪਰੰਤੂ ਅਜਿਹੀਆਂ ਕਾਰਵਾਈਆਂ, ਜਿੱਥੋਂ ਤੱਕ ਹੋ ਸਕੇ, ਉਸ ਸਟੇਜ ਤੋਂ, ਜਿਸ ਤੇ ਉਹ ਇਸ ਐਕਟ ਦੇ ਅਰੰਭ ਤੋਂ ਤੁਰਤ ਪਹਿਲਾਂ ਸਨ, ਇਸ ਐਕਟ ਦੁਆਰਾ ਜਾਂ ਅਧੀਨ ਉਲਿਖਤ ਜ਼ਾਬਤੇ ਦੇ ਅਨੁਸਾਰ ਚਾਲੂ ਰੱਖੀਆਂ ਜਾਣਗੀਆਂ ਅਤੇ ਨਿਪਟਾਈਆਂ ਜਾਣਗੀਆਂ ਅਤੇ ਇਸ ਐਕਟ ਦੇ ਅਰੰਭ ਦੀ ਤਰੀਕ ਤੋਂ ਤੁਰਤ ਪਹਿਲਾਂ ਪੈਪਸੂ ਭੋਂ ਕਮਿਸ਼ਨ ਅੱਗੇ ਲੰਬਿਤ ਮਾਮਲੇ ਸਬੰਧਤ ਜ਼ਿਲ੍ਹੇ ਦੇ ਕੁਲੈਕਟਰ ਨੂੰ ਨਿਪਟਾਰੇ ਲਈ ਬਦਲ ਜਾਣਗੇ : ਪਰੰਤੂ ਇਹ ਹੋਰ ਕਿ ਇਸ ਪਾਰਾ ਵਿੱਚ ਦੀ ਕੋਈ ਗੱਲ, ਉਪਰ ਹਵਾਲਾ ਦਿੱਤੇ ਵਾਧਰ ਰਕਬੇ ਤੋਂ ਬਿਨਾਂ ਹੋਰ ਵਾਧਰ ਰਕਬਾ, ਇਸ ਐਕਟ ਦੇ ਉਪਬੰਧਾਂ ਦੀ ਅਨੁਸਾਰਤਾ ਵਿੱਚ ਤੈਅ ਕਰਨ ਅਤੇ ਵਰਤੋਂ ਕਰਨ ਤੇ ਕੋਈ ਪ੍ਰਭਾਵ ਨਹੀਂ ਪਾਵੇਗੀ ;
- (ii) ਉਕਤ ਇਨੈਕਟਮੈਂਟਾਂ ਦੇ ਪੂਰਵ ਅਮਲ ਜਾਂ ਉਨ੍ਹਾਂ ਅਧੀਨ ਠੀਕ ਤੌਰ ਤੇ ਕੀਤੀ ਜਾਂ ਸਹੀ ਗਈ ਕੋਈ ਗੱਲ ;
- (iii) ਉਕਤ ਇਨੈਕਟਮੈਂਟਾਂ ਅਧੀਨ ਅਰਜਤ ਕਿਸੇ ਅਧਿਕਾਰ, ਹਾਸਲ ਹੋਏ ਵਿਸ਼ੇਸ਼-ਅਧਿਕਾਰ ਜਾਂ ਉਠਾਈ ਕਿਸੇ ਬਾਂਧ ਜਾਂ ਦੇਣਦਾਰੀ, ਜਿੱਥੋਂ ਤੱਕ ਅਜਿਹਾ ਅਧਿਕਾਰ, ਵਿਸ਼ੇਸ਼-ਅਧਿਕਾਰ, ਬਾਂਧ ਜਾਂ ਦੇਣਦਾਰੀ ਇਸ ਐਕਟ ਦੇ ਉਪਬੰਧਾਂ ਨਾਲ ਅਸੰਗਤ ਨਹੀਂ ਹੈ ਅਤੇ ਅਜਿਹੇ ਅਧਿਕਾਰ, ਵਿਸ਼ੇਸ਼-ਅਧਿਕਾਰ, ਬਾਂਧ ਜਾਂ ਦੇਣਦਾਰੀ ਦੇ ਬਾਰੇ ਕੋਈ ਕਾਰਵਾਈ ਜਾਂ ਚਾਰਾਜੋਈ ਦਾਇਰ ਕੀਤੀ ਚਾਲੂ ਰੱਖੀ ਜਾਂ ਨਾਫ਼ਜ਼ ਕੀਤੀ ਜਾ ਸਕੇਗੀ ਜਿਵੇਂ ਕਿ ਇਹ ਐਕਟ ਪਾਸ ਹੀ ਨਾ ਹੋਇਆ ਹੋਵੇ ; ਪਰੰਤੂ ਅਜਿਹੀ ਕਾਰਵਾਈ ਜਾਂ ਚਾਰਾਜੋਈ, ਜਿੱਥੋਂ ਤੱਕ ਹੋ ਸਕੇ, ਇਸ ਐਕਟ ਦੁਆਰਾ ਜਾਂ ਅਧੀਨ ਉਲਿਖਤ ਜ਼ਾਬਤੇ ਦੀ ਅਨੁਸਾਰਤਾ ਵਿੱਚ ਦਾਇਰ ਕੀਤੀ, ਚਾਲੂ ਰੱਖੀ ਜਾਂ ਨਾਫ਼ਜ਼ ਕੀਤੀ ਜਾਵੇਗੀ । ਬੀ.ਐਸ. ਨਹਿਰਾ, ਕਾਨੂੰਨੀ ਮਸ਼ੀਰ ਅਤੇ ਸਕੱਤਰ, ਪੰਜਾਬ ਸਰਕਾਰ, ਕਾਨੂੰਨੀ ਅਤੇ ਵਿਧਾਨਿਕ ਕਾਰ-ਵਿਹਾਰ ਵਿਭਾਗ, ਪੰਜਾਬ ।
PDF: pending for this language.